ਕਾਲਜ ਸੰਸਥਾਵਾਂ | College Offices

ਕੌਮੀ ਸੇਵਾ-ਯੋਜਨਾ

ਕਾਲਜ ਵਿੱਚ ਕੌਮੀ ਸੇਵਾ ਯੌਜਨਾ ਦਾ ਵਿਭਾਗ 2012 ਵਿਚ ਸਥਾਪਿਤ ਹੋਇਆ ਹੈ। ਇਸ ਵਿੱਚ ਕੁੜੀਆਂ-ਮੁੰਡਿਆਂ ਦੇ 1.5 ਯੂਨਿਟ ਹਨ। ਵਿਭਾਗ ਵੱਲੋਂ ਨਸ਼ਿਆਂ ਸੰਬੰਧੀ ਜਾਗਰੂਕਤਾ ਲਈ ਰੈਲੀਆਂ ਤੋਂ ਇਲਾਵਾ ਇੱਕ ਰੋਜ਼ਾ ਕੈਂਪ, ਸਾਲਾਨਾ ਸੱਤ ਰੋਜ਼ਾ ਕੈਂਪ, ਖੂਨਦਾਨ ਕੈਂਪ ਆਦਿ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ। ਵਿਭਾਗ ਵੱਲੋਂ ਵਿਦਿਆਰਥੀਆਂ ਵਿੱਚ ਨਸ਼ਿਆਂ ਅਤੇ ਏਡਜ਼ ਸੰਬੰਧੀ ਜਾਗਰੂਕਤਾ ਲਈ ਰੈਡੱ-ਰਿਬਨ ਕਲੱਬ ਸਥਾਪਿਤ ਕੀਤਾ ਗਿਆ ਹੈ।

National Service Scheme (NSS)

The College NSS wing was started in the year 2012 and has been a great success since then. The wing comprises one and half units of NSS volunteers. Both boys as well as girls participate in various NSS activities. This wing organises various one day camps, Blood donation camps and events along with a seven days day-night camp which helps in the overall development of the volunteers. A “Red Ribbon Club” has also been established along with NSS wing to spread awareness regarding social evils like AIDS and drug addiction. “Red Ribbon Club” organises awareness rallies and other events to achieve its goal.

 

ਐਨ.ਸੀ.ਸੀ.

ਕਾਲਜ ਵਿਚ ਐਨ.ਸੀ.ਸੀ. (ਆਰ.ਐਂਡ ਵੀ.) ਦਾ ਇਕ ਯੂਨਿਟ ਚੱਲ ਰਿਹਾ ਹੈ। ਇਸ ਵਿਚ 50 ਕੈਡਿਟ ਹਨ। ਐਨ.ਸੀ.ਸੀ. ਦੇ ਕੈਡਿਟਾਂ ਵਲੋਂ ਨਿਯਮਿਤ ਡਰਿੱਲ ਤੋਂ ਬਿਨਾਂ ਵੱਖ-ਵੱਖ ਕੈਂਪ ਵੀ ਲਗਾਏ ਜਾਂਦੇ ਹਨ। ਕੈਡਿਟਾਂ ਲਈ ਐਨ.ਸੀ.ਸੀ. ਵਿੰਗ ਵਿੱਚ ਤਿੰਨ ਸੀਟਾਂ ਰਿਪਬਲਿਕ-ਡੇ (R.D.) ਮੁਕਾਬਲੇ ਨਵੀਂ ਦਿੱਲੀ, ਲਈ ਰਾਖਵੀਆਂ ਹਨ। ਕੈਡਿਟਾਂ ਨੂੰ ਵਿਸ਼ੇਸ਼ ਤੌਰ ਤੇ ਘੋੜਸਵਾਰੀ ਦੀ ਸਿਖਲਾਈ ਦਿੱਤੀ ਜਾਂਦੀ ਹੈ। ਕਾਲਜ ਦੇ ਵਿਦਿਆਰਥੀ ਰਿਪਲਿਕ ਡੇ ਪ੍ਰੇਡ ਕੈਂਪ, ਦਿੱਲੀ ਦੇ ਵੱਖ-ਵੱਖ ਮੁਕਾਬਲਿਆਂ ਵਿਚ ਪਿਛਲੇ ਸਾਲਾਂ ਵਿਚ ਕਈ ਸ਼ਾਨਦਾਰ ਜਿੱਤਾਂ ਦਰਜ ਕਰ ਚੁੱਕੇ ਹਨ। 

National Cadet Corps (NCC)

The College has a unit of NCC comprising 50 cadets. The cadets are given training under the able guidance of army personnel. There are three seats reserved for the College cadets in the Republic Day Ceremony annually held in New Delhi. Apart from the basic training the cadets are taught equestrian techniques also.

 

ਅਧਿਆਪਕ-ਮਾਪੇ ਸਭਾ

ਕਾਲਜ ਦੇ ਸੁਚਾਰੂ ਪ੍ਰਬੰਧ ਤੇ ਬਹੁਪੱਖੀ ਵਿਕਾਸ ਵਿੱਚ ਮਾਪਿਆਂ ਦੀ ਸ਼ਮੂਲੀਅਤ ਦੇ ਉਦੇਸ਼ ਨਾਲ ਅਧਿਆਪਕ-ਮਾਪੇ ਸਭਾ ਦੀ ਸਥਾਪਨਾ ਕੀਤੀ ਗਈ ਹੈ। ਇਸ ਸਭਾ ਦੀ ਜਨਰਲ ਬਾਡੀ ਵਿਚ ਸਾਰੇ ਵਿਦਿਆਰਥੀਆਂ ਦੇ ਮਾਪੇ ਅਤੇ ਅਧਿਆਪਕ ਸ਼ਾਮਿਲ ਹੁੰਦੇ ਹਨ। ਅਧਿਆਪਕਾਂ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਵਿਚ ਜੀਵੰਤ ਰਿਸ਼ਤਾ ਬਣਾਉਣਾ ਇਸ ਸਭਾ ਦਾ ਮੂਲ ਮਕਸਦ ਹੈ। ਇਸ ਤੋਂ ਬਿਨਾਂ ਵਿਦਿਆਰਥੀਆਂ ਦੀਆਂ ਸਥਾਨਕ ਸਮੱਸਿਆਵਾਂ ਦੇ ਹੱਲ ਲਈ ਮਾਪਿਆਂ ਨਾਲ ਮੇਲ-ਜੋਲ ਸਥਾਪਿਤ ਰੱਖਣਾ ਅਤੇ ਇਸਦੇ ਨਾਲ ਹੀ ਲੋੜਵੰਦ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਦੇ ਕੇ ਉਹਨਾਂ ਨੂੰ ਆਤਮ-ਨਿਰਭਰ ਬਣਾਉਣਾ ਸਭਾ ਦਾ ਆਧਾਰ ਸੂਤਰ ਹੈ।

Parents Teacher Association (PTA)

Since the inception of the College, “Parents Teachers Association” (PTA) has been established for the holistic development and constructive working of the College. The general body members of the PTA comprises of students, parents and teachers. The basic aim of the PTA is to develop healthy and trustworthy relationship among students, teachers and parents. Further, the association is bound to resolve problems of students and help the needy students financially.

 

ਯੂ. ਜੀ. ਸੀ. ਸੈੱਲ

ਕਾਲਜ 2(B) and 12(f) ਯੂ.ਜੀ.ਸੀ. ਐਕਟ 1956 ਦੇ ਅਨੁਸਾਰ ਮਾਨਤਾ ਪ੍ਰਾਪਤ ਕਾਲਜਾਂ ਦੀ ਸੂਚੀ ਵਿੱਚ ਸ਼ਾਮਿਲ ਹੈ। ਕਾਲਜ ਆਪਣੇ ਤੌਰ ਤੇ ਅਕਾਦਮਿਕ ਤੇ ਵਿੱਦਿਅਕ ਕੰਮਾਂ ਲਈ ਯੂ.ਜੀ.ਸੀ. ਤੋਂ ਸਿੱਧੇ ਤੌਰ ਤੇ ਗਰਾਂਟ ਪ੍ਰਾਪਤ ਕਰ ਸਕਦਾ ਹੈ।

UGC Cell

The College has been enlisted in 2(f) and 12(B) list of UGC act of 1956. This makes the College eligible to receive direct grant from University Grants Commission for its developmental works. A UGC cell has been established to look into such matters in the College.

 

ਖੇਡ-ਪ੍ਰਬੰਧ

ਕਾਲਜ ਵਿਚ ਵਿਦਿਆਰਥੀਆਂ ਦੀਆਂ ਖੇਡ-ਰੁਚੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਵਿਭਿੰਨ ਖੇਡਾਂ ਦਾ ਪ੍ਰਬੰਧ ਹੈ। ਕਾਲਜ ਦਾ ਵਿਸ਼ਾਲ ਖੇਡ ਮੈਦਾਨ ਆਕਰਸ਼ਣ ਦਾ ਕੇਂਦਰ ਹੈ। ਕ੍ਰਿਕਟ, ਵਾਲੀਬਾਲ, ਐਥਲੈਟਿਕਸ, ਕਬੱਡੀ, ਰਾਇਫਲ ਸ਼ੂਟਿੰਗ ਆਦਿ ਵਿਚ ਵਿਦਿਆਰਥੀ ਰਾਸ਼ਟਰੀ ਪੱਧਰ ਤੱਕ ਭਾਗ ਲੈ ਚੁੱਕੇ ਹਨ।

Sports

Considering the keen interest of students in sports activities, the College facilitates them for various games in the College campus. The College ground is well maintained and is a centre of attraction. The College students have acclaimed laurels at the state as well as national level tournaments in games like Cricket, Volleyball, Athletics, Kabaddi, Riffle Shooting, Boxing, Basketball, etc.

 

ਸਕਾਲਰਸ਼ਿਪ ਸੈੱਲ

ਕੇਂਦਰ ਸਰਕਾਰ ਅਤੇ ਰਾਜ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਸਕੀਮ ਅਧੀਨ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕਰਨ ਲਈ ਸਕਾਲਰਸ਼ਿਪ ਸੈੱਲ ਕਾਇਮ ਹੈ।

Scholarships Cell

The College has established a separate “Scholarship Cell” for disbursing scholarships which come under various Central and State Government scholarships scheme for students. It also acts as a bridge between various NGOs providing financial support and the needy students of the College.  

 

ਯੁਵਕ ਭਲਾਈ ਵਿਭਾਗ

ਕਾਲਜ ਦਾ ਯੁਵਕ ਭਲਾਈ ਵਿਭਾਗ ਵਿਦਿਆਰਥੀਆਂ ਦੀਆਂ ਵਿਭਿੰਨ ਪ੍ਰਤਿਭਾਵਾਂ ਦੇ ਵਿਕਾਸ ਲਈ ਕਾਰਜਸ਼ੀਲ ਹੈ। ਇਸ ਲਈ ਵਿਂਭਾਗ ਵਿਦਿਆਰਥੀਆਂ ਲਈ ਵੱਖ-ਵੱਖ ਤਰ੍ਹਾਂ ਦੀ ਸਿਖਲਾਈ ਦਾ ਪ੍ਰਬੰਧ ਵੀ ਕਰਦਾ ਹੈ ਅਤੇ ਉਨ੍ਹਾਂ ਪ੍ਰਤਿਭਾਵਾਂ ਨੂੰ ਮੰਚ ਪ੍ਰਦਾਨ ਕਰਦਾ ਹੈ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਕਰਵਾਏ ਗਏ ਸਾਲਾਨਾ ਖੇਤਰੀ ਯੁਵਕ ਮੇਲੇ ਦੇ ਵੱਖ-ਵੱਖ ਮੁਕਾਬਲਿਆਂ ਜਿਵੇਂ ਨਾਟਕ, ਗੀਤ, ਗਜ਼ਲ, ਸ਼ਬਦ, ਕਵਿਤਾ, ਵਾਦ-ਵਿਵਾਦ, ਸਕਿੱਟ, ਪੋਸਟਰ ਮੇਕਿੰਗ, ਭਾਸ਼ਣ ਕਲਾ, ਫੋਟੋਗ੍ਰਾਫੀ, ਕਾਵਿ-ਉਚਾਰਨ, ਕੁਇਜ਼, ਚਿਤੱਰਕਾਰੀ, ਰੰਗੋਲੀ ਅਤੇ ਇਨਸਟਾਲੇਸ਼ਨ ਵਿੱਚ ਵਿਦਿਆਰਥੀਆਂ ਨੇ ਪ੍ਰਸ਼ੰਸਾਯੋਗ ਨੁਮਾਇੰਦਗੀ ਕੀਤੀ। ਕਾਲਜ ਦੀ ਲਿਟੇਰਰੀ ਗਤੀਵਿਧੀਆਂ ਦੀ ਟੀਮ ਨੇ ਅੰਤਰ-ਖੇਤਰੀ ਯੁਵਕ ਮੇਲੇ ਵਿੱਚ ਓਵਰਆਲ ਟਰਾਫ਼ੀ ਜਿੱਤ ਕੇ ਨਵੇਂ ਪੂਰਨੇ ਪਾਏ। ਕਾਲਜ ਦੇ ਨਾਟਕ ਨੇ ਖੇਤਰੀ ਅਤੇ ਅੰਤਰ-ਖੇਤਰੀ ਯੁਵਕ-ਮੇਲਿਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਲ ਕੀਤਾ।ਇਸ ਟੀਮ ਦੀ ਵਿਦਿਆਰਥਣ ਗਗਨਦੀਪ ਕੌਰ, ਬੀ.ਕਾਮ ਭਾਗ ਦੂਜਾ ਨੇ ਯੂਨੀਵਰਸਿਟੀ ਦੀ ਬੈਸਟ ਐਕਟ੍ਰੈਸ ਦਾ ਅਵਾਰਡ ਪ੍ਰਾਪਤ ਕੀਤਾ। ਖੇਤਰੀ-ਯੁਵਕ ਮੇਲੇ ਦੇ ਫਾਈਨ-ਆਰਟਸ ਮੁਕਾਬਲਿਆਂ ਵਿੱਚੋਂ ਕਾਲਜ ਦੇ ਵਿਦਿਆਰਥੀਆਂ ਨੇ ਚਿਤਰਕਲਾ ਵਿੱਚੋਂ ਪਹਿਲਾ ਅਤੇ ਫੋਟੋਗ੍ਰਾਫੀ, ਕਾਰਟੂਨਿੰਗ, ਕੋਲਾਜ ਮੇਕਿੰਗ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ।

Youth Welfare Department

Youth Welfare Department caters to the co-curricular aspect of the College. It tries to bring out the hidden talent of students and makes them participate in Youth Festivals organised by Punjabi University, Patiala as well as other local organisation like District Youth Welfare Departments time to time. Students participate in activities such as theatre, poetry recitation, debate, declamation, song, shabad-gayan, skit, poster-making, photograph, short-film, quiz, painting, Rangoli, installation, clay-modelling, etc. Apart from these activities, it also tries to inculcate the cultural know-how among students on the lines of Punjabi University, Patiala by providing them chance to learn and participate in activities such as pakhi bunai, khido, tokri, guddiya patole, phulkari, etc. Within a short span of time University College, Ghudda has made a mark in various Inter-College as well as Inter- University Youth Festivals with the help of Youth Welfare Department.

 

ਪੰਜਾਬੀ ਸਾਹਿਤ ਸਭਾ ਅਤੇ ਵਿਦਿਆਰਥੀ ਬੁੱਕ-ਕਲੱਬ

ਵਿਦਿਆਰਥੀਆਂ ਵਿੱਚ ਕਲਾ, ਸਾਹਿਤ ਅਤੇ ਸੁਹਜ ਭਾਵਾਂ ਦੇ ਵਿਕਾਸ ਲਈ ਸਾਹਿਤ ਸਭਾ ਦੀ ਸਥਾਪਨਾ ਕੀਤੀ ਗਈ ਹੈ। ਇਸ ਸਭਾ ਦੀ ਕਾਰਜਕਾਰੀ ਕਮੇਟੀ ਦੀ ਚੋਣ ਵਿਦਿਆਰਥੀਆਂ ਵਿੱਚੋਂ ਹੀ ਸਰਵ-ਸੰਮਤੀ ਨਾਲ ਕੀਤੀ ਜਾਂਦੀ ਹੈ। ਸਭਾ ਵੱਲੋਂ ਕਾਲਜ ਵਿੱਚ ਕੰਧ-ਪੱਤ੍ਰਿਕਾ ਚਲਾਈ ਜਾ ਰਹੀ ਹੈ। ਸਾਹਿਤ-ਸਭਾ ਦੀ ਇੱਕ ਸ਼ਾਖਾ ਵੱਲੋਂ ਪਿਛਲੇ ਵਰ੍ਹਿਆਂ ਦੌਰਾਨ ਵਿਦਿਆਰਥੀ ਬੁੱਕ-ਕਲੱਬ ਦੀ ਸਥਾਪਨਾ ਕੀਤੀ ਗਈ ਹੈ। ਇਸ ਤੋਂ ਬਿਨਾਂ ਕਾਵਿ-ਮੁਕਾਬਲੇ, ਵਿਚਾਰ-ਚਰਚਾਵਾਂ, ਪ੍ਰਸਿੱਧ ਸਾਹਿਤਕ ਹਸਤੀਆਂ ਦੇ ਲੈਕਚਰ ਆਦਿ ਆਯੋਜਿਤ ਕਰਵਾਏ ਜਾਂਦੇ ਹਨ। ਬੁੱਕ ਕਲੱਬ ਦੀਆਂ ਮੀਟਿੰਗਾਂ ਦੌਰਾਨ ਸਿੱਖਿਆ ਸਰੋਕਾਰਾਂ ਸਬੰਧੀ ਸੰਵਾਦ ਰਚਾਉਣ ਤੋਂ ਇਲਾਵਾ ਵਿਦਿਆਰਥੀ ਆਪਣੀਆਂ ਰਚਨਾਵਾਂ ਵੀ ਸਾਂਝੀਆਂ ਕਰਦੇ ਰਹੇ।

“Punjabi Sahit Sabha” and “Vidiyarthi Book Club”

The College has a literary society under the title “Punjabi Sahit Sabha” for grooming the intellectual and literary skills of the students and also refine their socio-cultural outlook. The working committee members of the literary society are elected out of college students unanimously. The society actively organizes various literary events like poetry recitation, debate, declamation, etc. Apart from showcasing their literary creations, Students are also imparted the knowledge of the art of versification. A “Book Club” has also been established to help students getting books which they themselves cannot buy. It also establishes community feeling among students.

 

ਅੰਗਰੇਜ਼ੀ ਲਿਟਰੇਰੀ ਕਲੱਬ

ਕਾਲਜ ਵਿੱਚ ਅੰਗਰੇਜ਼ੀ ਲਿਟਰੇਰੀ ਕਲੱਬ ਪਿਛਲੇ ਚਾਰ ਸਾਲਾਂ ਤੋਂ ਕੰਮ ਕਰ ਰਿਹਾ ਹੈ। ਇਸ ਦੀ ਸਥਾਪਨਾ ਵਿਦਿਆਰਥੀਆਂ ਵਿੱਚ ਅੰਗਰੇਜ਼ੀ ਭਾਸ਼ਾ ਦੀ ਮਹੱਤਤਾ ਅਤੇ ਸਮੇਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤੀ ਗਈ ਹੈ। ਇਸ ਸਭਾ ਦੀ ਕਾਰਜਕਾਰੀ ਕਮੇਟੀ ਦੀ ਚੋਣ ਵਿਦਿਆਰਥੀਆਂ ਵਿਚੋਂ ਹੀ ਸਰਵ-ਸੰਮਤੀ ਨਾਲ ਕੀਤੀ ਜਾਂਦੀ ਹੈ। ਕਲੱਬ ਵੱਲੋਂ ਵਿਦਿਆਰਥੀਆਂ ਨੂੰ ਸਿੱਖਿਆ ਦੀਆਂ ਨਵੀਆਂ ਤਕਨੀਕਾਂ ਨਾਲ ਪੜ੍ਹਾਉਣ ਨੂੰ ਨਜ਼ਰ ਵਿੱਚ ਰੱਖਦੇ ਹੋਏ ਕਈ ਉਪਰਾਲੇ ਕੀਤੇ ਗਏ।

English Literary Club

English Literary Club has been established in the College by Department of English. It was established by taking into account the increasing importance of English language in present day world. The club organises “Grammar Lectures” on weekly basis taking into care English language needs of students. It also organises an annual “Literary Quiz” to promote the understanding of literature among students. Besides, movies related to various popular novels prescribed in the curriculum of students are also showcased.

 

ਬੱਸ-ਪਾਸ ਸੈੱਲ

ਪੀ.ਆਰ.ਟੀ.ਸੀ. ਬਠਿੰਡਾ ਡਿਪੂ ਵੱਲੋਂ ਬਠਿੰਡਾ ਬੱਸ ਸਟੈਂਡ ਤੋਂ ਕਾਲਜ ਤੱਕ ਵਿਸ਼ੇਸ਼ ਬੱਸ-ਸੇਵਾ ਮੁਹੱਈਆ ਕੀਤੀ ਗਈ ਹੈ। ਇਸ ਸੈੱਲ ਦਾ ਕਾਰਜ ਬੱਸ-ਪਾਸ ਬਣਾਉਣ ਤੋਂ ਬਿਨਾਂ ਵਿਦਿਆਰਥੀਆਂ ਦੀ ਟਰਾਂਸਪੋਰਟ ਨਾਲ ਸੰਬੰਧਿਤ ਮੁਸ਼ਕਿਲਾਂ ਨੂੰ ਸੁਲਝਾਉਣਾ ਹੈ।

Bus Pass Cell

A special bus service from Bathinda bus stand to Punjabi University College, Ghudda is being provided by Punjab Government. To provide hassle free service of bus pass, a separate “Bus Pass cell” has been established in the College. It also deals with various problems encountered by students in transport and commuting.