ਸੰਦੇਸ਼ | Message

ਯੂਨੀਵਰਸਿਟੀ ਕਾਲਜ ਘੁੱਦਾ, ਦੇਸ਼ ਦੀ ਇਕ ਨਾਮਵਰ ਵਿਦਿਅਕ ਸੰਸਥਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕਾਂਸਟੀਚੂਐਂਟ ਕਾਲਜ ਹੈ। ਇਸ ਲਈ ਇਹ ਕਾਲਜ ਆਪਣੇ ਸਥਾਪਨਾ ਸਮੇਂ ਤੋਂ ਹੀ ਵਿਦਿਆਦੇ ਵੀਚਾਰਅਤੇ ਪਰਉਪਕਾਰਜਿਹੇ ਉਚਤਮ ਸਿੱਖਿਆ ਆਦਰਸ਼ਾਂ ਲਈ ਪ੍ਰਤਿਬੱਧ ਹੈ।

ਉਚੇਰੀ ਸਿੱਖਿਆ ਦਾ ਉਦੇਸ਼ ਵਿਦਿਆਰਥੀਆਂ ਨੂੰ ਰਸਮੀ ਸਿਲੇਬਸ ਤੋਂ ਸ਼ੁਰੂ ਕਰਕੇ ਅਗਲੇਰੇ ਪੱਧਰ ਤੇ ਗਿਆਨ ਦੇ ਸੰਸਾਰ ਦਾ ਵਾਸੀ ਬਣਾਉਣਾ ਹੁੰਦਾ ਹੈ। ਉਸ ਨੂੰ ਗਿਆਨ ਦੇ ਵੱਖ-ਵੱਖ ਇਲਾਕਿਆਂ ਦੀ ਸੈਰ ਕਰਵਾਉਣਾ ਹੁੰਦਾ ਹੈ। ਮਿਆਰੀ ਸਿੱਖਿਆ ਵਿਦਿਆਰਥੀ ਨੂੰ ਚੇਤੰਨ ਕਰਦੀ ਹੈ, ਉਸ ਦੀ ਸੰਵੇਦਨਾ ਨੂੰ ਸੂਖ਼ਮ ਕਰਦਿਆਂ ਆਪਣੀ ਵਿਅਕਤੀਗਤ ਪ੍ਰਤਿਭਾ ਨੂੰ ਸਮਝਣ ਅਤੇ ਨਿਖਾਰਨ ਦਾ ਜ਼ਰੀਆ ਬਣਦੀ ਹੈ।  ਜਿਸ ਨਾਲ ਉਹ ਸਿਰਫ ਰੁਜ਼ਗਾਰ ਹੀ ਨਹੀਂ, ਸਗੋਂ ਜ਼ਿੰਦਗੀ ਦੀ ਹਰ ਚੁਣੌਤੀ ਨੂੰ ਜ਼ਿੰਦਾਦਿਲੀ ਨਾਲ ਨਜਿੱਠ ਸਕਦੇ ਹਨ। ਇਸ ਲਈ ਉਚੇਰੀ ਸਿੱਖਿਆ ਦਾ ਮਕਸਦ ਹੈ ਕਿ ਇਕ ਤਾਂ ਵਿਦਿਆਰਥੀ ਆਪਣੇ ਸੁਪਨੇ ਦਾ ਰੁਜ਼ਗਾਰ ਹਾਸਲ ਕਰ ਸਕੇ ਅਤੇ ਦੂਜਾ ਉਹ ਇਕ ਅਜਿਹਾ ਮਨੁੱਖ ਬਣ ਸਕੇ ਕਿ ਉਹ ਕਿਸੇ ਵੀ ਖੇਤਰ ਵਿਚ ਕੰਮ ਕਰੇ ਤਾਂ ਇਕ ਸੋਹਣੇ ਸੰਸਾਰ ਦਾ ਖ਼ੁਆਬ ਉਸ ਵਿਚ ਸ਼ਾਮਿਲ ਰਹੇ। ਇਸ ਲਈ ਕਾਲਜ ਆਪਣੇ ਵਿਦਿਆਰਥੀਆਂ ਨੂੰ ਰਸਮੀ ਸਿਖਿਆ ਦੇ ਨਾਲ-ਨਾਲ ਖੇਡਾਂ, ਸਾਹਿਤ, ਥੀਏਟਰ, ਸੂਖਮ ਕਲਾਵਾਂ, ਸੰਗੀਤ ਆਦਿ ਰਾਹੀਂ ਮੌਲਣ ਦੇ ਉਚੇਚੇ ਮੌਕੇ ਪ੍ਰਦਾਨ ਕਰਦਾ ਹੈ।

ਪੰਜਾਬੀ ਯੂਨੀਵਰਸਿਟੀ ਕਾਲਜ , ਘੁੱਦਾ ਵਿਚ ਦਾਖ਼ਲ ਹੋ ਰਹੇ ਨੌਜਵਾਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹੋਏ ਇਹ ਯਕੀਨ ਦਵਾਉਂਦੇ ਹਾਂ ਕਿ ਉਨ੍ਹਾਂ ਦੇ ਬਹੁਪੱਖੀ ਵਿਕਾਸ ਲਈ ਸਾਡਾ ਸਮੂਹ ਕਾਲਜ ਪਰਿਵਾਰ ਹਰ ਸੰਭਵ ਯਤਨ ਕਰਦਾ ਰਹੇਗਾ।

ਸ਼ੁੱਭ ਇੱਛਾਵਾਂ ਸਹਿਤ।

ਡਾ. ਰਵਿੰਦਰ ਸਿੰਘ ਘੁੰਮਣ

ਇੰਚਾਰਜ

I strongly believe that health and education are the fundament needs of any society around the globe. It is the utmost duty of the government to make these essentials accessible to one and all free of cost. Education plays a significant role in the holistic development of one’s personality. An uneducated person remains ignorant and unaware of the concept of “healthy body and healthy living”. Education is preferred everywhere as it helps in overcoming these barriers of ignorance and unawareness.

Punjabi University College, Ghudda is established in the rural area of Bathinda with the aim of providing quality education at affordable cost. With the mushrooming of Private Universities, colleges and other institutes, it has become the need of the hour to make education available at the doorstep in cost-effective manner.

The College truly justifies the motto of “vidyavichari ta paropkari” of Punjabi University, Patiala. In its mission of helping India to be a better nation, the college is manifesting its selfless zeal by propagating quality education at affordable prices. The College is no less than a temple as it assures the access to knowledge in an objective and effective manner to its disciplined disciples.

I, as head of the institute and as a teacher as well, always try to be available for my students to facilitate them in their disciplined grooming and to resolve their queries as well. Once again, I welcome all the students for a new journey with us to be better learners and citizens.

Dr. Ravinder Singh

In-charge