ਮਾਣਮੱਤੀਆਂ ਪ੍ਰਾਪਤੀਆਂ | Significant Achievements

* ਕਾਲਜ ਦੀ ਐਮ.ਏ. ਪੰਜਾਬੀ ਦੀ ਵਿਦਿਆਰਥਣ ਨੀਸ਼ਾ ਰਾਣੀ ਨੇ ਪਹਿਲੇ ਸਮੈਸਟਰ (ਦਸੰਬਰ 2018) ਦੀਆਂ ਪ੍ਰੀਖਿਆਵਾਂ ਵਿਚ ਯੂਨੀਵਰਸਿਟੀ ਵਿਚੋਂ ਅਵੱਲ ਸਥਾਨ ਪ੍ਰਾਪਤ ਕਰਕੇ ਸੰਸਥਾ ਦਾ ਮਾਣ ਵਧਾਇਆ। 

* ਅਕਾਦਮਿਕ ਸੈਸ਼ਨ 2019-20 ਵਿਚ ਖੇਤਰੀ ਯੁਵਕ ਅਤੇ ਲੋਕ ਮੇਲੇ ਵਿਚ ਕਾਲਜ ਵਿਦਿਆਰਥੀਆਂ ਨੇ 11 ਮੁਕਾਬਲਿਆਂ ਵਿਚ ਪਹਿਲਾ ਸਥਾਨ, 6 ਮੁਕਾਬਲਿਆਂ ਵਿਚ ਦੂਜਾ ੳਤੇ 6 ਮੁਕਾਬਲਿਆਂ ਵਿਚ ਤੀਜਾ ਸਥਾਨ ਹਾਸਿਲ ਕੀਤਾ । ਖੇਤਰੀ ਲੋਕ ਮੇਲੇ ਦੀ ਓਵਰਆਲ ਟਰਾਫੀ ਕਾਲਜ ਨੇ ਜਿੱਤੀ। ਇਨ੍ਹਾਂ ਪ੍ਰਾਪਤੀਆਂ ਦੇ ਆਧਾਰ ’ਤੇ ਖੇਤਰੀ ਯੁਵਕ ਮੇਲੇ ਵਿਚ ਕਾਲਜ ਨੇ ਓਵਰ ਆਲ ਤੀਜਾ ਸਥਾਨ ਹਾਸਿਲ ਕੀਤਾ। ਅੰਤਰ ਖੇਤਰੀ ਲੋਕ ਮੇਲੇ ਦੇ ਮੁਕਾਬਲਿਆਂ ਵਿਚ ਵੀ ਕਾਲਜ ਨੇ ਕਈ ਜਿੱਤਾਂ ਦਰਜ ਕੀਤੀਆਂ।

* ਸਪੋਰਟਸ ਦੇ ਖੇਤਰ ਵਿਚ ਕਾਲਜ ਵਿਦਿਆਰਥੀ ਰਾਜਦੀਪ ਸਿੰਘ (ਬੀ.ਏ. ਭਾਗ ਦੂਜਾ) ਨੇ ਇੰਟਰ ਕਾਲਜ ਵੁਸ਼ੂ (70 ਵੇਟ ਕੈਟਾਗਿਰੀ )ਮੁਕਾਬਲਿਆਂ ਵਿਚ ਅਤੇ ਬੰਟੀ ਸਿੰਘ (ਬੀ.ਏ. ਭਾਗ ਤੀਜਾ) ਨੇ 52 ਕਿਲੋ ਵੇਟ ਕੈਟਾਗਿਰੀ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ। ਗਗਨਦੀਪ ਸਿੰਘ (ਬੀ.ਏ. ਭਾਗ ਦੂਜਾ) ਨੇ ਇੰਟਰ ਕਾਲਜ ਕੁਸ਼ਤੀ 67 ਕਿੱਲੋ ਵੇਟ ਕੈਟਾਗਰੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਕੁਲਵਿੰਦਰ ਸਿੰਘ ਬੀ.ਏ. ਭਾਗ ਪਹਿਲਾ ਨੇ ਇੰਟਰ ਕਾਲਜ ਕੁਸ਼ਤੀ 65 ਕਿੱਲੋ ਵੇਟ ਕੈਟਾਗਰੀ ਵਿੱਚੋਂ ਦੂਜਾ ਸਥਾਨ ਹਾਸਿਲ ਕੀਤਾ। ਸੁਖਵੀਰ ਖਾਨ ਬੀ.ਏ. ਭਾਗ ਤੀਜਾ ਨੇ ਇੰਟਰ ਕਾਲਜ ਜੁੱਡੋ 56 ਕਿੱਲੋ ਵੇਟ ਕੈਟਾਗਰੀ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਪਟਿਆਲਾ ਵਿਖੇ ਹੋਏ ਤੰਦਰੁਸਤ ਪੰਜਾਬ ਜੂਡੋ ਮੁਕਾਬਲਿਆਂ ਵਿੱਚੋਂ ਦੂਜਾ ਸਥਾਨ ਪ੍ਰਾਪਤ ਕੀਤਾ। ਜਸਵੀਰ ਸਿੰਘ ਬੀ.ਏ. ਭਾਗ ਤੀਜਾ ਨੇ ਇੰਟਰ ਕਾਲਜ ਵੁਸ਼ੂ 65 ਕਿੱਲੋ ਵੇਟ ਕੈਟਾਗਰੀ ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਮਨਪ੍ਰੀਤ ਸਿੰਘ ਬੀ.ਏ. ਭਾਗ ਪਹਿਲਾ ਨੇ ਇੰਟਰ ਕਾਲਜ ਵੁਸ਼ੂ 60 ਕਿੱਲੋ ਵੇਟ ਕੈਟਾਗਰੀ ਮੁਕਾਬਲਿਆਂ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ। ਪੂਜਾ ਰਾਣੀ ਬੀ.ਏ. ਭਾਗ ਪਹਿਲਾ ਨੇ ਓਪਨ ਸਟੇਟ ਵੁਸ਼ੂ 48 ਕਿੱਲੋ ਵੇਟ ਕੈਟਾਗਰੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਸੁਖਦੀਪ ਸਿੰਘ ਬੀ.ਏ. ਭਾਗ ਤੀਜਾ ਨੇ ਇੰਟਰ ਕਾਲਜ ਹਰਡਲ ਰੇਸ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ।

* ਅਦਾਰੇ ਨੇ ਖੇਡਾਂ ਅਤੇ ਖੇਡ ਸੱਭਿਆਚਾਰ ਨੂੰ ਪਹਿਲ ਦੇ ਆਧਾਰ ਤੇ ਪ੍ਰਫੁੱਲਤ ਕੀਤਾ ਹੈ। ਕਾਲਜ ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਜਿਵੇਂ; ਐਥਲੈਟਿਕ ਵਿਚ ਚਾਂਦੀ ਦਾ ਤਗਮਾ, ਪਿਸਟਲ ਸ਼ੂਟਿੰਗ ਵਿੱਚ ਸੋਨ-ਤਗਮਾ, ਰਾਈਫਲ-ਸ਼ੂਟਿੰਗ ਵਿੱਚ ਸੋਨ-ਤਗਮਾ ਅਤੇ ਸਾਲ 2014-2015 ਵਿੱਚ ਸਮੂਹ ਅੰਤਰ ਕਾਲਜ ਚੈਪੀਅਨਸ਼ਿਪ ਵਿੱਚ ਸੋਨ-ਤਗਮਾ, ਮੁੱਕੇਬਾਜ਼ੀ 2015-16 ਵਿੱਚ ਕਾਂਸੇ ਦਾ ਤਗਮਾ, ਮੁੱਕੇਬਾਜ਼ੀ 2016-17 ਚਾਂਦੀ ਦਾ ਤਗਮਾ ਜਿੱਤਿਆ ਹੈ।

* ਕਾਲਜ ਦੇ ਦੋ ਆਰ. ਐਂਡ ਵੀ. ਸਕੁਐਡਰਨ ਐਨ.ਸੀ.ਸੀ. ਵਿੰਗ ਦੇ 16 ਵਿਦਿਆਰਥੀਆਂ ਨੇ ਹੁਣ ਤੱਕ ਦੇ ਰਿਪਬਲਿਕ-ਡੇ ਉੱਤੇ ਦਿੱਲੀ ਵਿਖੇ ਹੋਏ ਘੋੜ-ਸਵਾਰੀ ਦੇ ਕੌਂਮੀ ਪੱਧਰ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਜਿਨ੍ਹਾਂ ਵਿੱਚ ਇਹਨਾਂ ਕੈਡਿਟਾਂ ਦੀਆਂ ਇਸ ਸੈਸ਼ਨ ਦੀਆਂ ਪ੍ਰਾਪਤੀਆਂ ਇਸ ਪ੍ਰਕਾਰ ਹਨ:- ਅਰਸ਼ਦੀਪ ਸ਼ਰਮਾ ਬੀ.ਏ. ਭਾਗ ਦੂਜਾ ਨੇ Tent Pegging ਵਿਚ ਬਰਾਉਂਜ਼ ਮੈਡਲ ਪ੍ਰਾਪਤ ਕੀਤਾ। ਸੁਖਵੀਰ ਕੌਰ ਬੀ.ਏ ਭਾਗ ਤੀਜਾ ਨੇ ਡਰੈਸੇਜ਼ ਕੈਟਾਗਰੀ ਅਤੇ ਹੌਰਸ ਜੰਪਿੰਗ ਸ਼ੋ ਮੁਕਾਬਲੇ ਵਿਚ ਭਾਗ ਲਿਆ। ਜਗਮੇਲ ਸਿੰਘ ਬੀ.ਕਾਮ. ਭਾਗ ਤੀਜਾ ਨੇ ਹਾਰਸ ਜੰਪਿੰਗ ਸ਼ੋ ਮੁਕਾਬਲੇ ਅਤੇ Tent Pegging, Dressage ਮੁਕਾਬਲੇ ਵਿਚ ਭਾਗ ਲਿਆ। ਸਾਲ 2014-2015, 2015-16, 2016-2017 ਅਤੇ 2017-2018 ਵਿੱਚ ਵੀ ਕਾਲਜ ਵਿਦਿਆਰਥੀਆਂ ਨੇ ਇਹਨਾਂ ਮੁਕਾਬਲਿਆਂ ਵਿਚ ਮਾਣਮੱਤੀਆਂ ਪ੍ਰਾਪਤੀਆਂ ਕੀਤੀਆਂ ਹਨ। 

* Nisha Rani, a student of M.A. Punjabi, enhanced the prestige of the institution by securing the first place in the University during first semester examinations in December 2018.

* In the Regional Youth festival and Folk Fair, the college students have secured first place in 11 competitions, second place in 6 competitions and third place in 6 competitions during the academic session 2019-20. The overall trophy of the Regional folk fair was bagged by the college. On the basis of these achievements, the college bagged the third place overall in the Regional Youth Festival. The College also recorded several victories in the Inter-regional Folk Fair competitions.

* In sports, Rajdeep Singh (BA II) and Bunty Singh (BA III) secured second position each in the Inter-College Wushu 70kg category and 52kg category respectively, whereas Jasveer Singh (BA III) and Manpreet Singh bagged third position in 65kg category and third position in 60 kg category respectively in the same event. Pooja Rani (BA I) also secured third position in Open state Wushu 48kg category. In Wrestling Gagandeep Singh (BA II) and Kulwinder Singh (BA I) bagged third position in 67kg category and second position in 65kg category respectively. In Judo, Sukhveer Khan (BA III) was successful in getting third position in Inter-College 56kg category. He also secured second position in Healthy Punjab Judo Competition held at Patiala. Sukhdeep Singh (BA III) got third position in Inter-College hurdle race.

* The institution is working leaps and bounds to promote sports culture on priority basis. College students have bagged medals in a variety of sports such as Silver medal in Athletics, Gold Medal in Pistol Shooting, Gold Medal in Rifle Shooting and Gold Medal in Inter College Group Championship in 2014-2015, Bronze Medal in Boxing 2015-16, Silver medal in Boxing 2016-17.

* There are total 16 students of Two R & V. Squadron NCC wing of college have so far participated in various national level equestrian competitions held in Delhi on Republic Day. The achievements of these cadets for this session are as follows: - Arshdeep Sharma (B.A. II) won a bronze medal in Tent Pegging. Sukhveer Kaur (BA III) competed in Dressage Category and participated in Horse Jumping Show. Jagmel Singh (B.Com. III) also participated in Tent Pegging, Dressage Competition and Horse Jumping Show Competition. The College students have achieved honours in these competitions during the sessions 2014-2015, 2015-16, 2016-2017 and 2017-2018 also.